u/GlumEmphasis3221
ਹਾਲੇ ਅੱਖ ਦੀ ਝਿਮਣੀ ਅੱਡੀ ਹੀ ਸੀ ਕੇ phone ਫੇਰ ਹਾਕ ਮਾਰਣ ਲੱਗ ਪਿਆ। ਉਂਝ ਤੇ phone ਦਾ alarm ਆਮ ਵੱਲ ਨਾਲ ਹੀ ਵੱਜਦਾ ਪਿਆ ਸੀ ਪਰ ਵਰੁਣ ਦੇ ਸਿਰ ’ਚ ਉਹਦੇ boss ਦੀਆਂ ਚੀਖਾਂ ਗੂੰਜਦੀਆਂ ਸਨ। ਅੱਖ ਨੂੰ ਮਲ ਕੇ ਵੇਖਿਆ ਤੇ ਉਹਦੇ phone ਤੇ ਰਾਤੀ 12 ਵਜੇ ਦੀ 10 missed ਕਾਲਾਂ ਸਨ। ਓਹਨਾ callan ਚੋਂ 10 ਦੀਆਂ 10 ਉਹਦੇ ਮਾਂ ਪਿਓ ਤੇ ਵੀਰਾਂ ਭੈਣਾਂ ਦੀਆਂ। ਇਦਾਂ ਕੁਵੇਲੇ ਆਈਆਂ ਕਾਲਾਂ ਵੇਖ ਉਹਦਾ ਸਾਹ ਸੁੱਕ ਪਿਆ ਪਰ ਦੋ ਕੁ mint ਮਗਰੋਂ ਉਹਨੂੰ ਇਸ ਅੰਨੀ ਦੀ ਵਜ੍ਹਾ ਸਮਝ ਆਈ।
ਅੱਜ ਤੋਂ ਕੁਝ ਵਰ੍ਹਿਆਂ ਪਹਿਲਾਂ ਵਰੁਣ ਨੂੰ ਇਸ ਦਿਹਾੜੇ ਆਪਣੇ ਮਾਂ ਪਿਓ ਦੀਆਂ ਕਾਲਾਂ ਤੋਂ ਪਰੇ ਵੀ 20-25 missed ਕਾਲਾਂ ਆਉਂਦੀਆਂ ਸਨ। ਆਪਣੇ ਦੋਸਤਾਂ ਤੇ ਸਹੇਲੀਆਂ ਦੀਆਂ। ਪਰ ਲੰਘਦੇ ਵਰ੍ਹਿਆਂ ਚੇ ਆਹ ਅੰਕੜਾ ਘਟਦਾ ਗਿਆ | phone ਨੂੰ ਪਰੇ ਸਿੱਟ ਦੇਆ ਹੋਇਆ ਉਹ ਆਪਣੇ ਮੰਜੇ ਤੇ ਮੁੜ ਜਾ ਡੱਠਾ। ਸੱਜੀ ਬਾਂਹ ਨੂੰ ਆਪਣੇ ਮੱਥੇ ਤੇ ਲਵੇਟਦਾ ਹੋਇਆ ਆਪਣੇ ਆਪ ਨੂੰ ਕਹਿੰਦਾ— ‘happy birthday ਵਰੁਣ’।
ਓਦਾਂ ਤੇ ਵਰੁਣ ਨੂੰ ਇਸ ਗੱਲ ਬਾਰੇ ਸੋਚਣ ਦੀ ਵਿਹਲ ਹੀ ਨਹੀਂ ਸੀ ਲੱਭਦਾ ਪਰ ਹਾਲੇ alarm ਦੇ snooze ’ਚ 3-4 mint ਹੋਰ ਪਏ ਸਨ। ‘ਕਾਸ਼ ਮੇਰੇ ਟੱਬਰ ਦਾ ਵੀ ਨਿਤਿਨ ਵਾਂਗ family business ਹੁੰਦਾ। ਨਾ B.tech ਕਰਨੀ ਪੈਂਦੀ। ਨਾ ਇਸ ਵਿਹੁਲੀ ਵਾਹ ’ਚ nine to nine ਨਿੱਤ ਦਾ ਖੱਪਦਾ।’