My family is in 22 lakhs debt
ਅਸੀ ਜਿੱਥੇ ਰਹਿੰਦੇ ਸੀ। ਉਹ ਜ਼ਮੀਨ ਪੁਰਾਤਨ ਵਿਭਾਗ ਦੇ ਕੋਲ਼ ਚਲੀ ਗਈ। ਸਾਡਾ ਅਦਾਲਤ ਚੇ ਕੇਸ ਵੀ ਚੱਲਦਾ ਰਿਹਾ ਪਰ ਕੁੱਛ ਵੀ ਨ੍ਹੀ ਬਣਿਆ। ਅਖੀਰ ਚੇ ਅਸ਼ੀ ਚੰਗੀ ਜੀ ਥਾ ਵੇਖ ਕੇ ਜ਼ਮੀਨ ਲੇ ਲੀ। 2 ਸਾਲ ਪਹਿਲਾ 10 ਲੱਖ ਦਾ ਲੋਨ ਬੈਂਕ ਤੋ ਤੇ ਐਪਾ ਤੋਂ 3 ਲੱਖ ਦਾ ਅਤੇ ਕ੍ਰੈਡਿਟ ਕਾਰਡ ਤੋਂ 2 ਲੱਖ ਲੈ ਕੇ ਘਰ ਬਣਾ ਲਿਆ। ਅਸੀ ਔਖੇ ਹੋ ਕੇ 2 ਸਾਲ ਮਿਹਨਤ ਕਰਕੇ ਕਰਜਾ ਥੋੜਾ ਲਾ ਤਾਂ। ਪਰ ਇਸ ਸਾਲ ਫਰਬਰੀ ਚੇ ਮੇਰੀ ਵਡੀ ਭੈਣ 31 ਸਾਲਾਂ ਦੀ ਹੋ ਗਈ ਸੀ। ਰਿਸ਼ਤੇਦਾਰਾਂ ਨੂੰ ਆਖ਼ ਕੇ ਅਸ਼ੀ ਅਪ੍ਰੈਲ ਚੇ ਭੈਣ ਦਾ ਵਿਆਹ ਕਰਵਾ ਤਾ। ਸਾਰੇ ਰਿਸ਼ਤੇਦਾਰ ਨੇ ਬੁਹੁਤ ਮਦਦ ਕੀਤੀ। ਤੇ ਮੇਰੀ ਭੈਣ ਦਾ ਚੰਗੇ ਘਰ ਰਿਸ਼ਤਾ ਹੋ ਗਿਆ। ਉਹਨੇ ਸਾਨੋ ਦੋਵਾਂ ਭਰਾਵਾਂ ਨੂੰ ਮਾਂ ਤਰ੍ਹਾਂ ਪਾਲਿਆ। ਅੱਜ ਵੀ ਉਹ ਵਿਚਾਰੀ ਸਾਡੀ ਫਿਕਰਾ ਕਰਦੀ ਹੈ। ਮੇਰੇ ਡੈਡੀ ਜੀ ਮੇਰੇ ਨਿੱਕੇ ਹੁੰਦੇ ਤੋ ਹੀ ਬਿਮਾਰ ਸੀ ਕਾਫ਼ੀ ਇਲਾਜ ਕਰਵਾਇਆ ਆਖਿਰ ਹੋਣ ਉਹ ਠੀਕ ਨੇ ਚੰਗੀ ਤਰ੍ਹਾਂ। ਸਭ ਕੁਸ਼ ਠੀਕ ਸੀ ਪਰ ਪਿਸਲੇ ਮਹੀਨੇ ਮੇਰੀ ਜੌਬ ਚਲੀ ਗਈ। ਹੋਣ ਸਿਰਫ ਮੇਰੇ ਵੱਡੇ ਭਰਾ ਦੇ ਸਿਰ ਤੇ ਸਾਰੀਆ ਕਿਸਤਾ ਤੇ ਘਰ ਚੱਲ ਰਿਹਾ। ਮੇਰਿਆ ਤਾਂ ਸਾਰੀਆ ਕਿਸਤ ਬਾਉਂਸ ਹੋ ਰਹੀਆ ਨੇ। 7 ਲੱਖ ਤਾਂ ਲੋਕਾਂ ਤੇ ਰਿਸ਼ਤੇਦਾਰ ਤੋ ਲਿਆ ਹੋਇਆ। ਅਗਲੇ ਮਹੀਨੇ ਸਾਨੂੰ 1.5 ਲੱਖ ਵਾਪਿਸ ਕਰਨੇ ਸੀ ਪਰ ਪਤਾ ਨਹੀਂ ਕਿਵੇ ਕਰੀਏ। ਲੋਨ ਆਲੇ ਵੀ ਘਰ ਆ ਕੇ ਤੰਗ ਕਰਦੇ ਰਹਿੰਦੇ ਨੇ। ਮੈਂਨੂੰ ਨਹੀਂ ਸਮਝ ਆ ਰਿਹਾ ਕੀ ਕਰਾ ਕਿਵੇਂ। ਮੈ ਆਪਦੇ ਭਰਾ ਨੂੰ ਪਹਿਲੀ ਵਾਰ ਜਿੰਦਗੀ ਚੇ ਇੰਨਾ ਪਰੇਸ਼ਾਨ ਵੇਖਿਆ। ਮੈਂਨੂੰ ਨਹੀਂ ਪਤਾ ਮੈਂ ਕੀ ਕਰਾ। ਤੁਸੀ ਜੇ ਮੇਰੀ ਥਾਂ ਤੇ ਹੁੰਦੇ ਤਾਂ ਕਿਵੇਂ ਹੈਂਡਲ ਕਰਦੇ।